ਆਹ ਜੱਟ ਕਮਾਉਂਦਾ ਕਿੱਲੇ ਚੋਂ 3 ਲੱਖ ਰੁਪਏ ਸਬਜ਼ੀਆਂ ਦੀ ਖੇਤੀ ਨਾਲ ਹੋ ਗਿਆ ਮਾਲੋ ਮਾਲ ਭੁੱਲ ਜਾਓਗੇ ਝੋਨੇ ਤੇ ਕਣਕ ਦੀ ਖੇਤੀ !

ਤਾਜਾ ਖਬਰਾਂ

ਪੰਜਾਬ ਜੋ ਕਿ ਖੇਤੀ ਦਾ ਸੂਬਾ ਮੰਨਿਆ ਜਾਂਦਾ ਹੈ ਜਿੱਥੇ ਹਰ ਤਰਾਂ ਦੀ ਫਸਲ ਹੋਣੀ ਸੰਭਵ ਹੈ ਤੇ ਅਲੱਗ ਅਲੱਗ ਥਾਂਵਾਂ ਤੇ ਵੱਖੋ ਵੱਖਰੀ ਖੇਤੀ ਵੀ ਕਿਸਾਨਾਂ ਵਲੋਂ ਕੀਤੀ ਜਾਂਦੀ ਹੈ। ਪਰ ਪੰਜਾਬ ਦੀ ਵੱਡੀ ਤਰਾਸਦੀ ਇਹ ਰਹੀ ਹੈ ਕਿ ਪੰਜਾਬ ਦੇ ਜੋ ਕਿਸਾਨ ਹਨ ਉਹ ਜਿਆਦਾਤਰ ਖੇਤੀ ਝੋਨੇ ਤੇ ਕਣਕ ਦੀ ਹੀ ਕਰਦੇ ਹਨ ਪਰ ਉਸਦਾ ਕੋਈ ਤੀਜਾ ਬਦਲ ਨਹੀਂ ਕੱਢ ਰਹੇ।

ਝੋਨੇ ਨਾਲ ਪੰਜਾਬ ਦੀ ਧਰਤੀ ਹੇਠਲਾ ਪਾਣੀ ਜਿੱਥੇ ਦਿਨੋਂ ਦਿਨ ਘਟਦਾ ਜਾ ਰਿਹਾ ਉਥੇ ਹੀ ਝੋਨਾ ਕੱਟਣ ਤੋਂ ਬਾਅਦ ਇਸਦੀ ਪਰਾਲੀ ਜਦੋਂ ਫੂਕੀ ਜਾਂਦੀ ਤਾਂ ਵਾਤਾਵਰਨ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ। ਬੇਸ਼ਕ ਸਰਕਾਰ ਵਲੋ ਅੱਗ ਨੂੰ ਕੰਟਰੋਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਸਰਕਾਰ ਦੇ ਕਹੇ ਮੁਤਾਬਿਕ ਕਿਸਾਨ ਵੀ ਸਹਾਇਤਾ ਕਰ ਰਹੇ ਹਨ ਪਰ ਕੀਤੇ ਨਾ ਕਿਤੇ ਫੇਰ ਵੀ ਅੱਗ ਲਗਾਉਣੀ ਹੀ ਪੈਂਦੀ ਹੈ।

ਪਰ ਅੱਜ ਤੁਹਾਨੂੰ ਇਕ ਅਜਿਹੇ ਸਖਸ਼ ਨਾਲ ਯਾਨੀਕਿ ਅਜਿਹੇ ਕਿਸਾਨ ਨਾਲ ਮਿਲਾਵਾਂਗੇ ਜੋ ਖੇਤੀ ਤਾਂ ਕਰ ਰਿਹਾ ਪਰ ਝੋਨੇ ਦੀ ਨਹੀਂ ਕਰਦਾ ਸਗੋਂ ਵੱਖਰੇ ਤਰੀਕੇ ਨਾਲ ਖੇਤੀ ਕਰਕੇ ਉਸਤੋਂ ਵੀ ਜਿਆਦਾ ਪੈਸੇ ਕਮਾ ਲੈਂਦਾ ਹੈ। ਇਸ ਨੋਜਵਾਨ ਕਿਸਾਨ ਨੇ ਇੰਟਰਵੀਊ ਚ ਦੱਸਿਆ ਹੈ ਕਿ ਉਹ ਝੋਨੇ ਦੀ ਫਸਲ ਚੋਂ ਕਮਾਈ ਕਰਦਾ ਸੀ ਹੁਣ ਜੋ ਉਹ ਖੇਤੀ ਕਰਦਾ ਹੈ ਉਹ ਉਸ ਤੋਂ ਕਿਤੇ ਚਾਰ ਗੁਣਾ ਜਿਆਦਾ ਕਮਾਈ ਕਰਦਾ ਹੈ। ਕਿਸਾਨ ਨੇ ਦੱਸਿਆ ਕਿ ਉਹ ਸਬਜੀ ਬਿਜਦਾ ਹੈ ਤੇ ਉਸ ਤੋਂ ਉਹ ਛੜਾਹੀ ਦੇ ਦੋ ਤੋਂ ਲੈ ਕੇ ਤਿੰਨ ਲੱਖ ਤੱਕ ਦੀ ਕਮਾਈ ਕਰਦਾ ਹੈ।

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਨੇ ਦੱਸਿਆ ਕਿ ਉਹ ਸਾਲ 2012 ਤੋਂ ਝੋਨੇ ਦੀ ਖੇਤੀ ਛੱਡ ਚੁੱਕਿਆ ਹੈ ਤੇ ਪਾਣੀ ਨੂੰ ਧਰਤੀ ਚੋਂ ਦਿਨੋਂ ਦਿਨ ਘਟਦਾ ਦੇਖਕੇ ਉਸ ਵਲੋਂ ਇਹ ਫੈਸਲਾ ਲਿਆ ਗਿਆ ਸੀ। ਸ਼ੁਰੂ ਸ਼ੁਰੂ ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਾਫੀ ਵਾਰ ਸਬਜੀ ਨੂੰ ਦੇਖਦਿਆ ਨੁਕਸਾਨ ਵੀ ਝੱਲੇ ਪਰ ਹੁਣ ਹੋਲੀ ਹੋਲੀ ਸਬਜੀ ਦੀ ਫਸਲ ਚੋ ਬਚਤ ਹੋਣੀ ਸ਼ੁਰੂ ਹੋ ਗਈ। ਜਿਸ ਕਰਕੇ ਆਮ ਕਿਸਾਨ ਜੋ ਝੋਨੇ ਦੀ ਫਸਲ ਦੀ ਖੇਤੀ ਕਰਦਾ ਹੈ ਉਸ ਤੋਂ ਵੱਧ ਕਮਾਈ ਕਰ ਲਈ ਜਾਂਦੀ ਹੈ।

ਜੇਕਰ ਗੱਲ ਕੀਤੀ ਜਾਵੇ ਝੋਨੇ ਦੀ ਫਸਲ ਦੀ ਤਾਂ ਇਸ ਵਿੱਚੋਂ ਛੇ ਮਹੀਨੇ ਬਾਅਦ 50000 ਤੱਕ ਦੀ ਫਸਲ ਨਿਕਲਦੀ ਹੈ ਪਰ ਦੂਜੇ ਪਾਸੇ ਇਸ ਕਿਸਾਨ ਨੇ ਦੱਸਿਆ ਕਿ ਜੇਕਰ ਅਸੀਂ ਝੋਨੇ ਦੀ ਫਸਲ ਨੂੰ ਛੱਡ ਕੇ ਸਬਜੀ ਦੀ ਖੇਤੀ ਕਰਦੇ ਹਾਂ ਤਾਂ ਉਸ ਵਿੱਚੋ ਤਕਰੀਬਨ 2 ਤੋਂ 3 ਲੱਖ ਦੀ ਫਸਲ ਆਰਾਮ ਨਾਲ ਨਿਕਲ ਜਾਂਦੀ ਹੈ ਪਰ ਬੰਦੇ ਨੂੰ ਇਸ ਵੱਲ ਧਿਆਨ ਦੇਣਾ ਲਾਜਮੀ ਹੈ।